PL5

ਪਰ ਆਸ਼ੂ ਦਾ ਮੰਨਣਾ ਸੀ ਕਿ ਫਿਲਮ ਤਾਂ ਸਿਨੇਮਾ ਹਾਲ ਚ ਬੈਠ ਕੇ ਵੇਖਣ ਦਾ ਈ ਮਜਾ ਆਉਂਦਾ । ਸ਼ੁਰੂ ਸ਼ੁਰੂ ਚ ਮੈਂ ਉਸ ਨਾਲ ਇਕ ਦੋ ਵਾਰ ਗਿਆ ਵੀ ਪਰ ਅਨਮਨੇ ਜਿਹੇ ਮਨ ਨਾਲ । ਫਿਰ ਮੈਂ ਉਸ ਨੂੰ ਡੀ.ਵੀ.ਡੀ. ਲਿਆ ਦਿੱਤਾ। ਪਰ ਉਸ ਡੀ.ਵੀ.ਡੀ. ਤੇ ਆਸ਼ੂ ਨੇ ਕਦੀ ਕੋਈ ਫਿਲਮ ਨਹੀਂ ਸੀ ਵੇਖੀ। ਪਰ ਮੁੜ ਕਦੀ ਉਸ ਸਿਨੇਮਾ ਜਾਣ ਬਾਰੇ ਵੀ ਨਾ ਆਖਿਆ। ਇਕ ਗੱਲ ਤੋਂ ਮੈਂ ਉਸ ਨੂੰ ਜਰੂਰ ਵਰਜਿਆ ਹੋਇਆ ਸੀ । ਮੈਨੂੰ ਉਸ ਦਾ ਗਲੀ ਗੁਆਂਢ ਦੀਆਂ ਔਰਤਾਂ ਚ ਬੈਠ ਕੇ ਗੱਪਾਂ ਮਾਰਨਾ ਬਿਲਕੁਲ ਪਸੰਦ ਨਹੀਂ ਸੀ। ਇਹ ਗਲਾਧੜ ਤੀਵੀਂਆਂ ਵੀ ਨਾ, ਐਵੇਂ ਈ ਇਕ ਦੂਜੀ ਦੇ ਮਨਾਂ ਚ ਤਰ੍ਹਾਂ-ਤਰ੍ਹਾਂ ਦੇ ਫਤੂਰ ਭਰਦੀਆਂ ਰਹਿੰਦੀਆਂ। ਨਾਲੇ ਘਰ ਚ ਬੀਜੀ ਨੇ, ਬਾਊ ਜੀ ਨੇ, ਨਿੱਕੀ ਹੈ ਫਿਰ ਬੱਚੇ ਵੀ ਤਾਂ ਹੈਗੇ ਨੇ । ਐਨਾ ਟਾਈਮ ਹੀ ਕਿੱਥੇ ਹੈ ਕਿ ਗਲੀ ਗੁਆਂਢ ਚ ਜਾ ਕੇ ਗੱਪਾਂ ਮਾਰੀਆਂ ਜਾਣ ।  ਪਰ ਇਹ ਸਭ ਗੱਲਾਂ ਤਾਂ ਬਹੁਤ ਨਿੱਕੀਆਂ ਨਿੱਕੀਆਂ ਸਨ। ਇਨ੍ਹਾਂ ਗੱਲਾਂ ਕਰਕੇ ਕੋਈ ਐਵੇਂ ਕਿਵੇਂ ਸੋਚ ਸਕਦਾ ਹੈ ਭਲਾ। ਫਿਰ ਮੈਂ ਤਾਂ ਟਾਈਮ-ਬੇ-ਟਾਈਮ ਸੱਚਿਓਂ-ਝੂਠਿਓਂ ਉਸ ਨੂੰ ਯਕੀਨ ਦੁਵਾਉਣ ਦਾ ਯਤਨ ਵੀ ਕਰਦਾ ਰਹਿੰਦਾ ਕਿ ਮੈਂ ਉਸ ਨੂੰ ਬਹੁਤ ਪਿਆਰ ਕਰਦਾ। ਤੇ ਉਹ ਭੋਲੇ ਜਿਹੀ ਮੇਰਾ ਯਕੀਨ ਵੀ ਕਰਦੀ ਹੈ । ਉਸ ਨੇ ਤਾਂ ਕਦੀ ਪਲਟ ਕੇ ਜੁਆਬ ਵੀ ਨਹੀਂ ਦਿੱਤਾ। ਪੂਰੀ ਮੇਰੇ ਕਹਿਣੇ ਚ ਐ, ਮਜਾਲ ਹੈ ਕਦੀ ਕੁਸਕ ਵੀ ਜਾਵੇ। ਫਿਰ ਆਹ ਪਤਾ ਨਹੀਂ ਉਹਨੂੰ ਕੀ ਸੁੱਝੀ । ਤਾਂ ਕੀ ਆਸ਼ੂ ਦੀ ਜਿੰਦਗੀ ਚ ਕੋਈ ਹੋਰ ਐ ਮੇਰੇ ਮਨ ਚ ਇਕਦਮ ਆਏ ਇਸ ਖਿਆਲ ਨੇ ਮੈਨੂੰ ਧੁਰ ਅੰਦਰ ਤੱਕ ਕੰਬਾ ਦਿੱਤਾ। ਨਹੀਂ, ਨਹੀਂ ਮੇਰੀ ਪਤਨੀ ਅਜਿਹਾ ਨਹੀਂ ਕਰ ਸਕਦੀ। ਉਹ ਤਾਂ ਕਿਸੇ ਦੂਜੇ ਮਰਦ ਬਾਰੇ ਸੋਚ ਵੀ ਨਹੀਂ ਸਕਦੀ। ਉਹ ਤਾਂ ਬਹੁਤ ਪਿਆਰੀ ਤੇ ਭੋਲੀ ਔਰਤ ਹੈ।  ਦੂਜੇ ਹੀ ਪਲ ਸੋਚਦਾ ਹਾਂ ਕਿ ਆਸ਼ੂ ਵੀ ਤਾਂ ਮੇਰੇ ਬਾਰੇ ਅਜਿਹਾ ਹੀ ਸੋਚਦੀ ਹੋਣੀ ਆ। ਉਹਨੂੰ ਕਿਹੜਾ ਪਤਾ ਕਿ ਮੈਂ ਬਾਹਰ ਕੀ-ਕੀ ਕਰਦਾ। ਪਰ ਉਹ ਅਜਿਹਾ ਕਿਉਂ ਕਰੇਗੀ ? ਕੀ ਉਹ ਮੇਰੇ ਤੋਂ ਸੰਤੁਸ਼ਟ ਨਹੀਂ ਸੀ? ਮੈਂ ਆਪਣੇ ਆਪ ਨੂੰ ਸੁਆਲ ਕੀਤਾ। ਮੈਂ ਐਵੇਂ ਹੀ ਆਪਣੇ ਤੇ ਆਸ਼ੂ ਦੇ ਉਹਨਾਂ ਨਿੱਜੀ ਪਲਾਂ ਬਾਰੇ ਸੋਚਣ ਲੱਗ ਪਿਆ। ਨਹੀਂ, ਉਸ ਦੇ ਕਿਸੇ ਵੀ ਹਾਵ ਭਾਵ ਤੋਂ ਕਦੀ ਇਹ ਹਰ ਨਹੀਂ ਹੋਇਆ ਕਿ ਉਸ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਹੈ, ਮੇਰੇ ਮਨ ਨੇ ਹਾਮੀ ਭਰੀ ਸੀ। ਉਹਨੇ ਤਾਂ ਕਦੀ ਵੀ ਕੁਝ ਵੀ ਨਹੀਂ ਸੀ ਕਿਹਾ, ਹਮੇਸ਼ਾ ਮੇਰੀ ਲੋੜ ਮੁਤਾਬਿਕ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੀ ਸੀ ਤੇ ਨਾ ਹੀ ਮੈਂ ਕਦੀ ਉਸ ਨੂੰ ਪੁੱਛਣ ਦੀ ਕੋਈ ਲੋੜ ਸਮਝੀ ਸੀ

Leave a Reply